Wednesday, April 10, 2024

Punjabi and Hindi Press Release

 

NEW DELHI/ YOGRAJ SHARMA/  AAJ KI DELHI


ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੱਛਮੀ ਦਿੱਲੀ  ਤੋਂ ਭਾਜਪਾ ਉਮੀਦਵਾਰ ਕਮਲਜੀਤ ਸਹਿਰਾਵਤ ਦੇ ਹੱਕ ’ਚ ਵਿਸ਼ਾਲ ਮੀਟਿੰਗ ਆਯੋਜਿਤ

ਨਵੀਂ ਦਿੱਲੀ, 9 ਅਪ੍ਰੈਲ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਿੱਖ ਸੰਗਤ ਵੱਲੋਂ ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਕਮਲਜੀਤ ਸਹਿਰਾਵਤ ਦੇ ਹੱਕ ਵਿਚ ਵਿਸ਼ਾਲ ਮੀਟਿੰਗ ਆਯੋਜਿਤ ਕਰਕੇ ਲੋਕਾਂ ਨੂੰ ਉਹਨਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮਲਜੀਤ ਸਹਿਰਾਵਤ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਿੱਖ ਭਾਈਚਾਰੇ ਵੱਲੋਂ ਉਹਨਾਂ ਦੀ ਡਟਵੀਂ ਹਮਾਇਤ ਕੀਤੀ ਜਾ ਰਹੀ ਹੈ।  ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸਤੇ ਬਹੁਤ ਸਾਰੇ ਕੰਮ ਕੀਤੇ ਹਨ ਤੇ ਖਾਸ ਕਰ ਕੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ ਜਿਸ ਤੋਂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।
ਉਹਨਾਂ ਕਿਹਾ ਕਿ ਇਕ ਪਾਸੇ ਵਿਰੋਧੀ ਧਿਰ ਹੈ ਜਿਸਦੇ ਕੋਈ ਸਿਧਾਂਤ ਨਹੀਂ ਹਨ। ਉਹਨਾਂ ਕਿਹਾ ਕਿ ਆਪ ਵੱਲੋਂ ਕਾਂਗਰਸ ਉੱਤੇ ਭ੍ਰਿਸ਼ਟਾਚਾਰ ਦੇ ਵੱਡੇ ਆਰੋਪ ਲਗਾਏ ਜਾਂਦੇ ਰਹੇ ਹਨ ਤੇ ਹੁਣ ਉਸੇ ਕਾਂਗਰਸ ਨਾਲ ਹੱਥ ਮਿਲਾ ਰਹੇ ਹਨ। ਇਹ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ। ਪਰ ਮੋਦੀ ਜੀ ਜੋ ਕਹਿੰਦੇ ਹਨ, ਉਹ ਕਰਦੇ ਹਨ।
ਉਹਨਾਂ ਕਿਹਾ ਕਿ ਸਿੱਖ ਸਮਾਜ ਦੀਆਂ ਕਾਫੀ ਮੰਗਾਂ ਪੂਰੀਆਂ ਹੋਈਆਂ ਹਨ ਪਰ ਕੁਝ ਹਾਲੇ ਰਹਿੰਦੀਆਂ ਹਨ। ਇਹਨਾਂ ਮੰਗਾਂ ਨੂੰ ਲੈ ਕੇ ਮੈਂ ਸਰਕਾਰ ਕੋਲ ਪਹੁੰਚ ਕਰਾਂਗੀ। ਉਹਨਾਂ ਕਿਹਾ ਕਿ ਮੈਂ ਸਿੱਖਾਂ ਨਾਲ ਮੋਹਰੀ ਹੋ ਕੇ ਮਸਲੇ ਹੱਲ  ਕਰਵਾਉਣ ਲਈ ਕੰਮ ਕਰਾਂਗੀ।
ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੱਛਮੀ ਦਿੱਲੀ ਵਿਚ ਸਿੱਖਾਂ ਦੀ ਵੱਡੀ ਵਸੋਂ ਹੈ ਜਿਸ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਕ ਪਾਸੇ ਉਹ ਪਾਰਟੀ ਹੈ ਜਿਸ ਵੱਲੋਂ ਸਿੱਖਾਂ ਨੂੰ ਕੌਮਾਂਤਰੀ ਪੱਧਰ ’ਤੇ ਸਨਮਾਨ ਦੁਆਇਆ ਗਿਆ। ਕਰਤਾਰਪੁਰ ਸਾਹਿਬ ਕਾਰੀਡੋਰ ਬਣਾ ਕੇ ਸਿੱਖਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ, ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੌਮੀ ਪੱਧਰ ’ਤੇ ਮਨਾਇਆ ਗਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਨੂੰ ਘਰੋਂ-ਘਰੀ ਪਹੁੰਚਾਇਆ ਅਤੇ ਦੂਜੇ ਪਾਸੇ ਉਹ ਪਾਰਟੀਆਂ ਹਨ ਜਿਨ੍ਹਾਂ ਵਿਚੋਂ ਇੱਕ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਦੂਜੇ ਇਨ੍ਹਾਂ ਨਾਲ ਸਾਂਝ ਪਾਈ ਬੈਠੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਹੋਰ ਵੱਡੀਆ ਮੀਟਿੰਗਾਂ ਵੀ ਕਰਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਕਮੇਟੀ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਮੈਂਬਰ ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ, ਦਲਜੀਤ ਸਿੰਘ ਸਰਨਾ, ਰਮਨਦੀਪ ਸਿੰਘ ਥਾਪਰ, ਸਾਬਕਾ ਮੈਂਬਰ ਇੰਦਰਜੀਤ ਸਿੰਘ ਮੋਂਟੀ, ਕੰਵਲਜੀਤ ਸਿੰਘ ਜੋਲੀ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ।

----------------------
जगदीप सिंह काहलों के नेतृत्व में पश्चिमी दिल्ली से भाजपा प्रत्याशी कमलजीत सहरावत के समर्थन में विशाल मीटिंग आयोजित

नई दिल्ली, 9 अप्रैल:
दिल्ली सिख गुरुद्वारा प्रबंधक कमेटी के महासचिव सरदार जगदीप सिंह काहलों के नेतृत्व में सिख संगत द्वारा पश्चिमी दिल्ली से भाजपा प्रत्याशी कमलजीत सहरावत के समर्थन में विशाल मीटिंग आयोजित करके लोगों को उनके पक्ष में वोट भुगताने की अपील की गई। इस मीटिंग में बड़ी संख्या में सिख संगत ने भाग लिया।
इस मौके पर मीडिया से बातचीत करते हुए कमलजीत सहरावत ने कहा कि उन्हें बेहद खुशी है कि सिख समुदाय द्वारा उनका समर्थन किया जा रहा है। प्रधानमंत्री द्वारा देश के लिए अनेक कार्य किए गए है विशेष तौर पर सिखों के लिए बहुत कुछ किया है जिसके चलते सिख समाज प्रसन्न है।
उन्होंने कहा कि एक तरफ विपक्ष है जिसके पास कोई सिद्धांत नहीं है जिस आम आदमी पार्टी ने कांग्रेस पर भ्रष्टाचार के बड़े-बड़े आरोप लगाए अब उसी कांग्रेस से हाथ मिला रही है, ऐसे दोगले लोग कहते कुछ हैं और करते कुछ हैं। लेकिन मोदी जी जो कहते हैं वो करते हैं।
उन्होंने कहा कि सिख समाज की कई मांगें पूरी की गई हैं लेकिन कुछ अभी भी बाकी हैं जिन्हें लेकर वह सरकार से संपर्क कायम करेंगी तथा शेष रहते मसलों के उचित समाधान के लिए अग्रणी रूप से काम करूंगी।
इस मौके पर बोलते हुए सरदार जगदीप सिंह काहलों ने कहा कि पश्चिमी दिल्ली में सिखों की बड़ी आबादी है, जिन्हें यह समझने की जरूरत है कि एक तरफ वह पार्टी है जिसने अंतरराष्ट्रीय स्तर पर सिखों को सम्मान दिया, करतारपुर साहिब कॉरिडोर का निर्माण कर सिखों की वर्षों पुरानी मांग पूरी की, गुरु तेग बहादुर साहिब जी का प्रकाश पर्व राष्ट्रीय स्तर पर मनाई, साहिबजादों की शहादत के इतिहास को घर-घर पहुंचाया गया वहीं दूसरे ऐसे दल हैं जिनमें से एक ने सिखों का नरसंहार किया व दूसरे इनके साथ हाथ मिलाए हुए हैं।
उन्होंने यह भी बताया कि हम आने वाले समय में और भी बड़ी बैठकें करेंगे।
इस मौके पर अन्य लोगों के अलावा दिल्ली कमेटी के उपाध्यक्ष आत्मा सिंह लुबाना, सदस्य गुरमीत सिंह भाटिया, हरजीत सिंह पप्पा, दलजीत सिंह सरना, रमनदीप सिंह थापर, पूर्व सदस्य इंदरजीत सिंह मोंटी, कंवलजीत सिंह जॉली समेत बड़ी संख्या में लोग उपस्थित रहे।

No comments:

Post a Comment

Note: Only a member of this blog may post a comment.