Friday, July 12, 2024

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿੱਖੇ ਗੁਰਬਾਣੀ ਰਾਹੀਂ ਬਿਮਾਰੀਆਂ ਦੇ ਇਲਾਜ ਸੰਬੰਧੀ ਕੈਂਪ ਲਗਾਇਆ ਗਿਆ

 


ਨਵੀਂ ਦਿੱਲੀ, : ਪੱਛਮੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਗੁਰਬਾਣੀ ਰਾਹੀਂ ਬਿਮਾਰੀਆਂ ਦੇ ਇਲਾਜ ਸੰਬੰਧੀ 3 ਰੋਜ਼ਾ ਕੈਂਪ ਲਗਾਇਆ ਗਿਆ, ਜਿਸ ਵਿੱਚ ਗੁਰਬਾਣੀ ਦਾ ਜਾਪ, ਪਾਠ ਅਤੇ ਅਰਦਾਸ ਕੀਤੀ ਗਈ। ਇਸ ਕੈਂਪ ਵਿੱਚ ਜਿੱਥੇ ਦੂਰ-ਦੁਰਾਡੇ ਤੋਂ ਸੰਗਤਾਂ ਹਿੱਸਾ ਲੈਣ ਲਈ ਪੁੱਜੀਆਂ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕੈਂਪ ਵਿੱਚ ਸ਼ਮੂਲੀਅਤ ਕੀਤੀ। 

ਇਸ ਕੈਂਪ ਦਾ ਆਯੋਜਨ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋ-ਚੇਅਰਮੈਨ ਸਤਨਾਮ ਸਿੰਘ ਬਜਾਜ ਨੇ ਕੀਤਾ। ਇਸ ਕੈਂਪ ਦਾ ਹਿੱਸਾ ਬਣੇ ਲੋਕਾਂ ਨੇ ਦੱਸਿਆ ਕਿ ਇੱਥੇ ਆਉਣ ਨਾਲ ਉਨ੍ਹਾਂ ਦੀਆਂ ਗੰਭੀਰ ਬਿਮਾਰੀਆਂ ਵੀ ਠੀਕ ਹੋ ਗਈਆਂ ਹਨ।
  ਸ: ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰਬਾਣੀ ਪੜ੍ਹਨ ਅਤੇ ਸੁਣਨ ਨਾਲ ਹਰ ਤਰ੍ਹਾਂ ਦੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਪਰ ਜਦੋਂ ਗੁਰਬਾਣੀ ਨੂੰ ਸਾਰੀ ਸੰਗਤ ਨਾਲ ਬੈਠ ਕੇ ਪੜ੍ਹਿਆ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਵਧੇਰੇ ਹੁੰਦਾ ਹੈ। ਉਨ੍ਹਾਂ ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਸਤਨਾਮ ਸਿੰਘ ਬਜਾਜ ਸਮੇਤ ਸਮੁੱਚੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਰੋਗ ਰੋਕੂ ਕੈਂਪ ਲਗਾਇਆ, ਜਿਸ ਵਿਚ ਸ: ਹਰਦਿਆਲ ਸਿੰਘ ਸੇਵਾਮੁਕਤ ਆਈ.ਏ.ਐਸ., ਗੁਰਮੀਤ ਸਿੰਘ ਲੁਧਿਆਣਾ ਅਤੇ ਬੀਬੀ ਰੁਪਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਦਾ ਗਿਆਨ ਦਿੱਤਾ ਗਿਆ।
-----------
राजौरी गुरुद्वारा में गुरबाणी से बीमारियां दूर करने हेतु कैंप

नई दिल्ली 10 जुलाई: पश्चिमी दिल्ली के गुरुद्वारा श्री गुरु सिंह सभा राजौरी गार्डन में 3 दिवसीय रोग निवारण कैंप लगाया गया जिसमें संगती रुप में गुरबाणी, पाठ, अरदास की गई। जहां दिल्ली दूर दराज से भीे संगत इस कैंप में भाग लेने के लिए पहुंची वहीं दिल्ली सिख गुरुद्वारा प्रबन्धक कमेटी महासचिव जगदीप सिंह काहलो ने विषेश तौर पर पहुंचकर कैंप में भाग लिया। कैंप का आयोजन गुरुद्वारा राजौरी गार्डन के अध्यक्ष हरमनजीत सिंह, महासचिव मनजीत सिंह खन्ना और गुरुद्वारा रकाब गंज साहिब के को चेयरमैन सतनाम सिंह बजाज के द्वारा करवाया गया था। इस कैंप का हिस्सा बने लोगों ने बताया कि यहां आकर उनकी गंभीर बीमारियां भी ठीक हुई हैं। 
 सः जगदीप सिंह काहलो ने कहा कि गुरबाणी पढ़ने, सुनने से सभी तरह के दुखों का नाश होता है पर जब उसे सभी संगत के साथ बैठकर पढ़ा जाए तो उसका और अधिक प्रभाव पड़ता है। उन्होंने गुरुद्वारा राजौरी गार्डन के अध्यक्ष हरमनजीत सिंह, सतनाम सिंह बजाज सहित समुची कमेटी के प्रयास की सराहना की जिनके द्वारा रोग निवारण कैंप का आयोजन किया गया जिसमें सः हरदयाल सिंह रिडायर्ड आईएएस, गुरमीत सिंह लुधियाना और बीबी रुपिन्दर कौर और उनकी टीम के द्वारा संगत को गुरबाणी के शब्दों का ज्ञान दिया। 

No comments:

Post a Comment

Note: Only a member of this blog may post a comment.