Wednesday, September 11, 2024

8ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਵਿਚ ਦਿੱਲੀ ਦੇ ਗੱਤਕਾ ਖਿਡਾਰੀਆਂ ਨੇ 130 ਵਿਚੋਂ 115 ਮੈਡਲ ਜਿੱਤੇ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ


 ਐਨ ਆਈ ਐਸ ਪਟਿਆਲਾ ਵਿਚ ਗੱਤਕਾ ਦਾ ਰੈਫਰੀ ਕੋਰਸ ਸ਼ੁਰੂ ਹੋਣਾ ਬਹੁਤ ਮਾਣ ਵਾਲੀ ਗੱਲ

ਨਵੀਂ ਦਿੱਲੀ, 10 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 8ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਸੰਗਰੂਰ ਵਿਚ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਦਿੱਲੀ ਗੱਤਕਾ ਐਸੋਸੀਏਸ਼ਨ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਨੇ 130 ਵਿਚੋਂ 115 ਮੈਡਲ ਜਿੱਤ ਲਏ ਹਨ। 
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਸੰਗਰੂਰ ਵਿਚ ਹੋਈ ਕੌਮੀ ਚੈਂਪੀਅਨਸ਼ਿਪ ਵਿਚ ਦੇਸ਼ ਭਰ ਵਿਚੋਂ 25 ਰਾਜਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਸੀ। ਉਹਨਾਂ ਦੱਸਿਆ ਕਿ ਮੁਕਾਬਲਿਆਂ ਵਿਚ ਦਿੱਲੀ ਦੇ ਗੱਤਕਾ ਖਿਡਾਰੀਆਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਜਿਹਨਾਂ ਨੇ 130 ਵਿਚੋਂ 115 ਮੈਡਲ ਆਪਣੀ ਝੋਲੀ ਪਾਏ। ਉਹਨਾਂ ਨੇ ਦਿੱਲੀ ਵਿਚ ਗੱਤਕਾ ਮੁਕਾਬਲਿਆਂ ਨੂੰ ਪ੍ਰਫੁੱਲਤ ਕਰਨ ਵਾਸਤੇ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਇਸ ਗੱਤਕਾ ਐਸੋਸੀਏਸ਼ਨ ਨੂੰ ਲਗਾਤਾਰ ਇਸ ਪੱਧਰ ’ਤੇ ਪਹੁੰਚਾਉਣ ਵਾਸਤੇ ਸਰਦਾਰ ਜ਼ੋਰਾਵਰ ਸਿੰਘ ਅਤੇ ਸਰਦਾਰ ਸੁਰਿੰਦਰ ਸਿੰਘ ਹੰਸਪਾਲ ਵੱਲੋਂ ਕੀਤੇ ਜਾ ਰਹੇ ਸਿਰਤੋੜ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। 
ਉਹਨਾਂ ਕਿਹਾ ਕਿ ਅੱਜ ਗੱਤਕਾ ਓਲੰਪਿਕ ਖੇਡਾਂ ਵਿਚ ਵੀ ਸ਼ਾਮਲ ਹੋਣ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਵੀ ਮਾਣ ਵਾਲੀ ਗੱਲ ਹੈ ਕਿ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ ਆਈ ਐਸ) ਪਟਿਆਲਾ ਵਿਚ ਗੱਤਕੇ ਦੇ ਰੈਫਰੀ ਦਾ ਕੋਰਸ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਦਿੱਲੀ ਤੇ ਖਿਡਾਰੀ ਇਹ ਕੋਰਸ ਕਰ ਕੇ ਆਏ ਹਨ ਜੋ ਹੁਣ ਦੁਨੀਆਂ ਭਰ ਵਿਚ ਕਿਤੇ ਵੀ ਰੈਫਰੀ ਵਜੋਂ ਸੇਵਾਵਾਂ ਦੇ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸਮੁੱਚੀ ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ ਹੈ।

No comments:

Post a Comment

Note: Only a member of this blog may post a comment.