Monday, September 23, 2024

ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪ੍ਰੀਤਮਪੁਰਾ ਵਿੱਚ ਵਿਦਿਆਰਥੀ ਸੰਘ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਟੀਮ ਐਸਓਡੀ ਨੂੰ ਪ੍ਰਾਪਤ ਸਫਲਤਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

 


ਨਵੀਂ ਦਿੱਲੀ, 22 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪ੍ਰੀਤਮਪੁਰਾ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਵਿਦਿਆਰਥੀ ਇਕਾਈ ਐਸਓਡੀ ਨੂੰ ਵੱਡੀ ਸਫਲਤਾ ਮਿਲੀ ਹੈ। ਚੋਣਾਂ ਵਿੱਚ 6 ਵਿੱਚੋਂ 5 ਬਿਨਾਂ ਮੁਕਾਬਲੇ ਚੁਣੇ ਗਏ ਹਨ ਅਤੇ ਛੇਵੀ ਸੀਟ ਵੀ ਜਲਦੀ ਹੀ ਐਸਓਡੀ ਦੇ ਖਾਤੇ ਵਿੱਚ ਆ ਜਾਏਗੀ।


ਉਹਨਾਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਗੁਰਸਿਮਰ ਸਿੰਘ, ਉਪ ਪ੍ਰਧਾਨ ਅਹੁਦੇ ਲਈ ਪ੍ਰਭਗੁਣ ਸਿੰਘ, ਜਨਰਲ ਸਕੱਤਰ ਅਹੁਦੇ ਲਈ ਪ੍ਰਭਜੀਤ ਸਿੰਘ, ਸੀਸੀ ਅਹੁਦਿਆਂ ਲਈ ਸੁਬੇਗ ਸਿੰਘ ਅਤੇ ਕਸ਼ਮੀਰਾ ਸਿੰਘ ਬਿਨਾਂ ਮੁਕਾਬਲੇ ਜਿੱਤ ਗਏ ਹਨ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਵੀ ਜਲਦੀ ਹੀ ਐਸਓਡੀ ਦੇ ਉਮੀਦਵਾਰ ਦੀ ਘੋਸ਼ਣਾ ਹੋਵੇਗੀ।

ਉਹਨਾਂ ਦੱਸਿਆ ਕਿ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਨਹੀਂ ਚਾਹੁੰਦੇ ਸਨ ਕਿ ਚੋਣਾਂ ਹੋਣ, ਪਰ ਵਿਰੋਧੀ ਕਾਲਜ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। ਪੰਜਾਬ ਤੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਪ੍ਰੈਸ ਕਾਨਫਰੰਸ ਕੀਤੀ। ਸਾਨੂੰ ਮਜਬੂਰ ਕੀਤਾ ਗਿਆ, ਇਸ ਕਰਕੇ ਅਸੀਂ ਫੈਸਲਾ ਲਿਆ, ਅਤੇ ਅੱਜ ਸਾਡੇ ਪੰਜ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਹਨ ਅਤੇ ਛੇਵਾਂ ਉਮੀਦਵਾਰ ਕਰਨ ਸਿੰਘ ਦੇ ਰੂਪ ਵਿੱਚ ਜਲਦੀ ਹੀ ਐਸਓਡੀ ਨੂੰ ਮਿਲੇਗਾ।

ਉਹਨਾਂ ਕਿਹਾ ਕਿ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਸਮੂਹੀ ਟੀਮ ਵਧਾਈ ਦੀ ਪਾਤਰ ਹੈ ਅਤੇ ਅਸੀਂ ਵਿਦਿਆਰਥੀਆਂ ਅਤੇ ਸਮੂਹੀ ਸੰਗਤ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ।

No comments:

Post a Comment

Note: Only a member of this blog may post a comment.