Wednesday, September 18, 2024

ਸਿੱਖ ਜਰਨੈਲਾਂ ਸਮੇਤ ਹੋਰ ਸਿੱਖ ਸ਼ਖਸੀਅਤਾਂ ਖਿਲਾਫ ਬੋਲਣ ’ਤੇ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜੇਗੀ


 ਦਿੱਲੀ ਗੁਰਦੁਆਰਾ ਕਮੇਟੀ: ਹਰਮੀਤ ਸਿੰਘ ਕਾਲਕਾ


ਨਵੀਂ ਦਿੱਲੀ, 17 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਹੋਰ ਸਿੱਖ ਸ਼ਖਸੀਅਤਾਂ ਖਿਲਾਫ ਬੋਲਣ ’ਤੇ ਐਮ ਪੀ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੀਗਲ ਨੋਟਿਸ ਭੇਜਿਆ ਜਾਵੇਗਾ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕੰਗਣਾ ਰਣੌਤ ਭਾਵੇਂ ਜਿੰਨੀਆਂ ਮਰਜ਼ੀਆਂ ਫਿਲਮਾਂ ਬਣਾਵੇ ਅਤੇ ਆਪਣੇ ਵੱਲੋਂ ਜਿਹੋ ਜਿਹੀਆਂ ਮਰਜ਼ੀ ਫਿਲਮਾਂ ਬਣਾਵੇ ਪਰ ਉਸਨੂੰ ਸਿੱਖ ਜਰਨੈਲਾਂ ਦੀ ਕਿਰਦਾਰਕੁਸ਼ੀ ਦੀ ਆਗਿਆ ਕਦੇ ਵੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਕ ਧਾਰਮਿਕ ਸ਼ਖਸੀਅਤ ਸਨ ਜਿਹਨਾਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਦੇ ਨਾਂ ’ਤੇ ਸਿੱਖਾਂ ਦੀ ਕਿਰਦਾਰਕੁਸ਼ੀ ਦੀ ਕੰਗਣਾ ਰਣੌਤ ਨੂੰ ਕਦੇ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਉਹਨਾਂ ਕਿਹਾ ਕਿ ਕੰਗਣਾ ਰਣੌਤ ਭਾਵੇਂ ਆਪਣੇ ਮਨ ਵਿਚ ਕਿਸੇ ਬਾਰੇ ਕੋਈ ਵੀ ਭਰਮ ਪਾਲ ਲਵੇ ਪਰ ਜਨਤਕ ਤੌਰ ’ਤੇ ਉਸ ਵੱਲੋਂ ਸਿੱਖ ਜਰਨੈਲਾਂ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਸਮੇਤ ਸਮੁੱਚੇ ਦੇਸ਼ ਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਕੰਗਣਾ ਨੂੰ ਅਕਲ ਦੇਣ ਤਾਂ ਜੋ ਉਹ ਦੇਸ਼ ਭਗਤਾਂ ਖਿਲਾਫ ਆਪਣੀ ਸੌੜੀ ਸੋਚ ਵਾਲੀ ਬਿਆਨਬਾਜ਼ੀ ਬੰਦ ਕਰੇ।
---------
सिख जरनैलों समेत अन्य सिख शख्सियतों के खिलाफ बोलने पर कंगना रनौत को कानूनी नोटिस भेजेगी दिल्ली गुरुद्वारा कमेटी: हरमीत सिंह कालका

नई दिल्ली, 17 सितंबर: दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका ने घोषणा की है कि संत जरनैल सिंह भिंडरावाले समेत अन्य सिख शख्सियतों के खिलाफ बयान देने पर सांसद और फिल्म अभिनेत्री कंगना रनौत को दिल्ली गुरुद्वारा कमेटी की ओर से कानूनी नोटिस भेजा जाएगा।

आज यहाँ मीडिया से बात करते हुए सरदार हरमीत सिंह कालका ने कहा कि कंगना रनौत भले ही कितनी भी फिल्में बनाएं और अपनी फिल्मों में जैसे चाहें पात्रों का चित्रण करें, लेकिन सिख जरनैलों की चरित्र हत्या की अनुमति कभी भी नहीं दी जा सकती। उन्होंने कहा कि संत जरनैल सिंह भिंडरावाले एक धार्मिक शख्सियत थे जिन्होंने कभी भी खालिस्तान की मांग नहीं की। उन्होंने जोर देकर कहा कि संत जरनैल सिंह के नाम पर सिखों की चरित्र हत्या को कंगना रनौत को कभी भी मंजूरी नहीं दी जाएगी।

उन्होंने कहा कि कंगना रनौत अपने मन में किसी भी प्रकार की भ्रांतियां पाल सकती हैं, लेकिन सार्वजनिक रूप से सिख जरनैलों के खिलाफ की जा रही बयानबाजी को किसी भी हाल में बर्दाश्त नहीं किया जाएगा। उन्होंने भाजपा की शीर्ष नेतृत्व समेत पूरे देश से अपील की कि कंगना को समझाइश दें, ताकि वह देशभक्तों के खिलाफ अपनी विवादास्पद बयानबाजी बंद करें।

No comments:

Post a Comment

Note: Only a member of this blog may post a comment.